Saturday, February 4, 2012

ਜਜ਼ਬਾਤ

ਆਵੇ ਸਮਝ ਨਾ ਰੱਬ ਜਾਣੇ ਇਹ ਕੋਈ ਬਿਮਾਰੀ ਏ
ਸਾਡੀ ਅੱਖ 'ਚੋਂ ਹੰਝੂ ਇੱਕ ਵੀ ਇਸ਼ਕ਼ ਲਈ ਕਿਰਿਆ ਨੀ,
ਬਦਨਸੀਬੀ ਏ ਜਾਂ ਰੱਬ ਦੀ ਕੋਈ ਮੇਹਰ ਹੋਈ
ਇਹ ਦਿਲ ਵੀ ਕਿਸੇ ਨੈਣਾਂ ਦੇ ਤੀਰ ਤੋਂ ਚਿਰਿਆ ਨੀ,
ਦਾਅ ਲੱਗਿਆ ਨੀ ਥੋੜੀ ਕੋਸ਼ਿਸ਼ ਵੀ ਕਰਕੇ ਦੇਖ ਲਈ
ਵਾਰ-ਵਾਰ ਕਰਾਂ ਹੁਣ ਐਨਾ ਜ਼ਮੀਰ ਤਾਂ ਗਿਰਿਆ ਨੀ,
ਇਹੀ ਆਸ ਲਾਈ ਕਿਤੇ ਦੂਰ ਦੁਰਾਡੇ ਬੈਠੀ ਹੋਊ
ਥੋੜਾ ਗੁੰਝਲਦਾਰ ਹਾਂ ਐਨੀ ਦੁਨੀਆ ਤਾਂ ਫਿਰਿਆ ਨੀ |

No comments:

Post a Comment