ਕਲਮ ਚਲਦੀ ਰਹੀ, ਹੰਝੂ ਵਗਾਉਦਾ ਰਿਹਾ
ਇਹਨਾ ਅੱਖਰਾ ਨਾਲ਼ ਦਰਦ ਸੁਣਾਉਦਾ ਰਿਹਾ,
ਨਾ ਕਲਮ ਰੁਕੇ, ਨਾ ਅੱਖਰ ਮੁੱਕੇ
ਬੈਠਾ ਦੋਨਾਂ ਨੂੰ ਆਪਸ'ਚ ਲੜਾਉਦਾ ਰਿਹਾ,
ਜਿੱਤ ਕਿਸੇ ਨੂੰ ਹਾਸਲ਼ ਨਾ ਹੋਣ ਦਿੱਤੀ
ਮੈਂ ਆਪਣਾ ਆਪ ਗਵਾਉਂਦਾ ਰਿਹਾ,
ਨਾ ਫ਼ਰਕ ਕਿਸੇ ਨੂੰ ਪੈਣਾ ਸੀ
ਆਪਣੀ ਦੁਖ਼ਦੀ ਰਗ਼ ਨੂੰ ਦੁਖਾਉਦਾ ਰਿਹਾ,
ਸਾਰੀ ਰਾਤ ਅੱਖ ਨਾ ਸੌਂਣ ਦਿੱਤੀ
ਨਾਲ਼ੇ ਹੱਥ ਤੋਂ ਤਰਲੇ ਪਵਾਉਦਾ ਰਿਹਾ,
'ਲਾਡੀ' ਐਸੀ ਕਹਾਣੀ ਅੱਜ ਛੇੜ ਦਿੱਤੀ
ਜਿਸਨੂੰ ਸੁਪਨਿਆ ਕੋਲ਼ੋ ਵੀ ਲੁਕਾਉਦਾ ਰਿਹਾ |