Sunday, February 6, 2011

First Date

ਦੂਰੋਂ ਤਾਂ ਦਰਸ਼ਨ ਰੋਜ਼ ਹੁੰਦੇ
ਅੱਜ ਪਹਿਲੇ ਮੇਲ ਲਈ ਆਈ ਸੀ,
ਹੱਥਾਂ ਦੀਆਂ ਮੂਠੀਆਂ ਵੱਟ ਰੱਖੀਆਂ
ਗੱਲਾਂ ਤੇ ਲਾਲੀ ਛਾਈ ਸੀ,

ਪਹਿਰਾ ਸੀ ਸੰਗ ਦਾ ਅੰਗ ਉੱਤੇ
ਹਰ ਸਾਹ ਵਿੱਚ ਓਹਦੇ ਤੇਜੀ ਸੀ,
ਗੱਲ-ਗੱਲ ਤੇ ਕਾਰਨ ਰਹੀ ਪੁੱਛਦੀ
ਜਿਵੇਂ ਕਿਸੇ ਸਿਖਾ ਕੇ ਭੇਜੀ ਸੀ,

ਕੁੱਝ ਮੇਰਾ ਵੀ ਸੀ ਦਿਲ ਕੰਬਿਆ
ਜਦੋਂ ਓਸ ਨਾ ਨਜ਼ਰ ਮਿਲਾਈ,
ਮੇਰੇ ਮਿਲਣ ਦੀ ਜਿੱਦ ਦਾ ਓਹਦੇ ਮੁੱਖ ਉੱਤੇ
ਦਿੰਦਾ ਸੀ ਰੋਸ ਦਿਖਾਈ,

ਮੈਨੂੰ ਲੱਗਦਾ ਓਹ ਕਿਸੇ ਡਰ ਕਰਕੇ
ਅੱਜ ਪਹਿਲੀ ਵਾਰ ਸੀ Rude ਬੜੀ,
ਕਿਤੇ ਨੇੜੇ ਤੇੜੇ ਵੀ ਨਾ ਪਹੁੰਚੀ
ਮੁੱਦੇ ਦੀ ਗੱਲ ਤਾਂ ਦੂਰ ਖੜੀ,

ਹੁੰਦੇ ਬੈਠੇ ਜਿਵੇਂ ਕਿਸੇ ਸੋਗ ਉੱਤੇ
ਕੋਈ ਕਿਸੇ ਨਾ ਗੱਲ ਚਲਾਈ,
ਮੈਂ ਵੀ ਸੀ ਉਂਗਲਾ ਮਾਰ ਰਿਹਾ
ਆਪਣੇ Mobile ਤੇ Game ਲਗਾਈ,

ਫੇਰ ਹੌਲੀ ਜਹੇ ਉਸਨੇ ਹਾਲ ਪੁੱਛਿਆ
ਸੌਂ ਰੱਬ ਦੀ ਸਵਾਦ ਲਿਆਤਾ,
ਜਿਵੇਂ ਤੋੜ 'ਚ ਲੱਗੇ ਅਮਲੀ ਨੂੰ
ਕਿਸੇ 'ਫੀਮ ਦਾ ਪਹਾੜ ਦਿਖਾਤਾ,

ਦੇਖ ਕੇ ਮੈਨੂੰ Sad ਜਿਹਾ
ਓਹਨੇ ਆਪਣੀ ਆਕੜ ਲਾਹ ਛੱਡੀ,
ਆਈ ਹਾਂ ਤੇਰੇ ਕਰਕੇ ਵੇ
ਇੱਕ ਬਾਤ ਪਿਆਰ ਦੀ ਪਾ ਛੱਡੀ,

ਸਾਡੀ ਸੁਪਨਿਆ ਵਿੱਚ ਮੁਲਾਕਾਤ ਹੋਵੇ
ਡਰਦੇ ਨੇ ਮੈਂ ਵੀ ਦੱਸ ਦਿੱਤਾ,
ਜਿਵੇਂ ਪਹਿਲਾਂ ਹੀ ਓਹ ਜਾਣੂ ਸੀ
ਹਲਕਾ ਜਿਹਾ ਓਹਨੇ ਹੱਸ ਦਿੱਤਾ......

ਇੱਕ ਭੇਤ

ਜਿਹਦੀ ਜੋਟੀ ਫੜਕੇ ਤੁਰਿਆ ਸੀ
ਓਹ ਮੇਰਾ ਹੀ ਕੋਈ ਸਾਇਆ ਸੀ,
ਜੋ ਰਿਹਾ ਸੀ ਸਦੀਆ ਤੋਂ ਲੁਕਿਆ
ਓਹ ਗੀਤ ਓਹਦੇ ਨਾਲ ਗਾਇਆ ਸੀ,
ਜੋ ਚੀਸ ਬਣਿਆ, ਜੀਹਨੇ ਤੰਗ ਕਰਿਆ
ਓਹੀ ਦਰਦ ਮੈਂ ਓਹਨੂੰ ਦੱਸ ਦਿੱਤਾ,
ਜਿਵੇਂ ਪਹਿਲਾਂ ਹੀ ਓਹ ਜਾਣੂ ਸੀ
ਹਲਕਾ ਜਿਹਾ ਓਹਨੇ ਹੱਸ ਦਿੱਤਾ,
ਛੇੜ ਕੰਡਿਆਂ ਨੂੰ ਓਹਨੇ ਗੱਲ ਪੁੱਛੀ
ਦੱਸ ਮੁੱਲ ਕੀ ਦੁੱਖਾਂ ਬਿਨ ਸੁੱਖ ਦਾ,
ਕੋਈ ਚਿੜ੍ਹੀ ਵੀ ਚੋਗਾ ਨਾ ਚੁਗਦੀ
ਜੇ ਦਰਦ ਹੁੰਦਾ ਨਾ ਭੁੱਖ ਦਾ,
ਹਰ ਨਦੀ ਬਣੀ ਫੇਰ ਅਣਮੁੱਲੀ
ਜਦੋਂ ਰੱਜ ਕੇ ਮੈਂ ਤਿਰਹਾਇਆ ਸੀ,
ਇੱਕ ਭੇਤ ਸੀ ਓਸ ਨੇ ਹੋਰ ਦੱਸਿਆ
ਮੈਨੂੰ ਮਗਰੋਂ ਸਮਝ ਵਿੱਚ ਆਇਆ ਸੀ,
ਇਹ ਦੇਵ ਵੀ ਬੰਦੇ ਤੋ ਸੜ੍ਹਦੇ ਨੇ
ਜਿਨ, ਨਾ ਸਾਹ ਜਾਂਦੇ ਨਾ ਸੁੱਖ ਜਾਂਦਾ,
ਅਸੀਂ ਵਕਤ ਆਏ ਤੇ ਮੁੱਕਣਾ ਏ
ਇਹ ਵਕਤ ਓਹਨਾ ਲਈ ਰੁੱਕ ਜਾਂਦਾ |