ਜਿਹਦੀ ਜੋਟੀ ਫੜਕੇ ਤੁਰਿਆ ਸੀ
ਓਹ ਮੇਰਾ ਹੀ ਕੋਈ ਸਾਇਆ ਸੀ,
ਜੋ ਰਿਹਾ ਸੀ ਸਦੀਆ ਤੋਂ ਲੁਕਿਆ
ਓਹ ਗੀਤ ਓਹਦੇ ਨਾਲ ਗਾਇਆ ਸੀ,
ਜੋ ਚੀਸ ਬਣਿਆ, ਜੀਹਨੇ ਤੰਗ ਕਰਿਆ
ਓਹੀ ਦਰਦ ਮੈਂ ਓਹਨੂੰ ਦੱਸ ਦਿੱਤਾ,
ਜਿਵੇਂ ਪਹਿਲਾਂ ਹੀ ਓਹ ਜਾਣੂ ਸੀ
ਹਲਕਾ ਜਿਹਾ ਓਹਨੇ ਹੱਸ ਦਿੱਤਾ,
ਛੇੜ ਕੰਡਿਆਂ ਨੂੰ ਓਹਨੇ ਗੱਲ ਪੁੱਛੀ
ਦੱਸ ਮੁੱਲ ਕੀ ਦੁੱਖਾਂ ਬਿਨ ਸੁੱਖ ਦਾ,
ਕੋਈ ਚਿੜ੍ਹੀ ਵੀ ਚੋਗਾ ਨਾ ਚੁਗਦੀ
ਜੇ ਦਰਦ ਹੁੰਦਾ ਨਾ ਭੁੱਖ ਦਾ,
ਹਰ ਨਦੀ ਬਣੀ ਫੇਰ ਅਣਮੁੱਲੀ
ਜਦੋਂ ਰੱਜ ਕੇ ਮੈਂ ਤਿਰਹਾਇਆ ਸੀ,
ਇੱਕ ਭੇਤ ਸੀ ਓਸ ਨੇ ਹੋਰ ਦੱਸਿਆ
ਮੈਨੂੰ ਮਗਰੋਂ ਸਮਝ ਵਿੱਚ ਆਇਆ ਸੀ,
ਇਹ ਦੇਵ ਵੀ ਬੰਦੇ ਤੋ ਸੜ੍ਹਦੇ ਨੇ
ਜਿਨ, ਨਾ ਸਾਹ ਜਾਂਦੇ ਨਾ ਸੁੱਖ ਜਾਂਦਾ,
ਅਸੀਂ ਵਕਤ ਆਏ ਤੇ ਮੁੱਕਣਾ ਏ
ਇਹ ਵਕਤ ਓਹਨਾ ਲਈ ਰੁੱਕ ਜਾਂਦਾ |
No comments:
Post a Comment