Tuesday, November 16, 2010

ਮੈਂ ਕੀ ਜਾਣਾ

ਮੈਂ ਕੀ ਜਾਣਾ ਇਹ ਇਸ਼ਕ ਸਮੁੰਦਰ ਕਿੰਨੇ ਡੂੰਘੇ ਨੇ
ਮੈਂ ਕੀ ਜਾਣਾ ਇਹ ਸੁਲਾਹ ਸਫ਼ਾਈਆ ਕੀ ਰੋਸੇ ਹੁੰਦੇ ਨੇ,

ਕਦੇ ਦਿੱਤਾ 'ਨੀ ਕੋਈ ਤੋਹਫ਼ਾ ਕਿਸੇ ਕੁਆਰੀ ਨੂੰ
ਮੈਂ ਕੀ ਜਾਣਾ ਇਹ ਕੀ ਝਾਂਜਰਾਂ ਕੀ ਬੁੰਦੇ ਹੁੰਦੇ ਨੇ,

ਦੁਨੀਆ ਹਰ ਗਈ ਮੇਰੇ ਤੇ ਕਬਜ਼ਾ ਨਈ ਹੋਇਆ
ਮੈਂ ਕੀ ਜਾਣਾ ਇਹ ਕੀ ਸਕੰਦਰ ਦੇ ਸ਼ਕੰਜੇ ਹੁੰਦੇ ਨੇ,

ਸਾਤੋਂ ਇਹਨਾਂ ਅੱਲੜ੍ਹਾ ਦੀ ਖ਼ਿਦਮਤ ਨਈ ਹੋਈ
ਮੈਂ ਕੀ ਜਾਣਾ ਇਹ ਕੀ ਗੁਲਾਮੀ ਦੇ ਫੰਦੇ ਹੁੰਦੇ ਨੇ,

ਰੱਬ ਜਾਣੇ ਲੋਕੀ ਐਨੀਆ ਕਿਵੇਂ ਨਿਭਾ ਜਾਂਦੇ
ਮੈਂ ਕੀ ਜਾਣਾ ਇਹ ਗੁਨਾਹ ਚੰਗੇ ਜਾਂ ਮੰਦੇ ਹੁੰਦੇ ਨੇ,

ਜਿਹੜੀ ਲਊ ਲਾਵਾਂ ਓਹਨੂੰ ਜੱਟੀਓ ਹੀਰ ਬਣਾਦਾਗੇ
ਮੈਂ ਕੀ ਜਾਣਾ ਇਹ ਪਿਆਰ ਜੂਆ ਜਾਂ ਧੰਦੇ ਹੁੰਦੇ ਨੇ

Thursday, October 28, 2010

Thursday, October 21, 2010

ਮੇਰੇ ਪਿਆਰ ਦੀ ਅਜਬ ਕਹਾਣੀ......

ਚਮਕੀਲੀ ਜਈ, ਸ਼ਰਮੀਲੀ ਜਈ

ਜਿਵੇਂ ਜਾਤਾਂ ਵਿੱਚ ਕਬੀਲੀ ਜਈ,

ਥੋੜੀ ਉਲਝੀ ਜਈ, ਥੋੜੀ ਸੁਲਝੀ ਜਈ

ਜਿਵੇਂ ਪੱਕੀ ਡੋਰ ਦੀ ਗੁਲਝੀ ਜਈ,

ਇੱਕ ਹਉਂਕਾ ਜਈ, ਇੱਕ ਮੌਕਾ ਜਈ

ਕਿਸੇ ਗਰੀਬ ਲਈ ਉਹ ਪਟ-ਰਾਣੀ ਜਈ

ਮੇਰੇ ਪਿਆਰ ਦੀ ਅਜਬ ਕਹਾਣੀ ਜਈ,



ਉਹ ਆਉਂਦੀ ਸੀ, ਚਮਲਾਉਂਦੀ ਸੀ

ਨਾਲੇ ਬਾਤਾਂ ਬਹੁਤ ਸੁਣਾਉਂਦੀ ਸੀ,

ਫੜਾਅ ਕੰਨੀ ਗਜ਼ਲਾਂ ਗੀਤਾਂ ਦੀ

ਮੈਨੂੰ ਸੋਚਾਂ ਵਿੱਚ ਉਲਝਾਉਂਦੀ ਸੀ,

ਕੁਝ ਨਗਮੇ ਮੇਰੇ ਨਾਲ ਗਾਏ

ਜਿਵੇਂ ਧੀ ਆਖੇ ਸੁਣ ਹਾਲ ਮਾਏਂ

ਤੇਰੇ ਜਵਾਈ ਨਾ ਕਦਰ ਪਛਾਣੀ ਜਈ

ਮੇਰੇ ਪਿਆਰ ਦੀ ਅਜਬ ਕਹਾਣੀ ਜਈ,


ਇੱਕ ਪਲ ਵਰਗੀ, ਇੱਕ ਗੱਲ ਵਰਗੀ

ਉਹ ਸੱਜਣ ਠੱਗ ਦੇ ਛੱਲ ਵਰਗੀ,

ਜੁਲਫਾਂ ਨੂੰ ਜਾਲ ਬਣਾਉਦੀ ਸੀ

ਚੰਡੀ ਹੋਈ ਕਿਸੇ ਮੱਲ ਵਰਗੀ,

ਦਾਅ ਮੇਰੇ ਤੇ ਵੀ ਲਾਏ ਸੀ

ਜਿਵੇਂ ਮਾਂ ਨੇ ਲਾਲ ਗਵਾਏ ਸੀ

ਕਰ ਗਲਤੀ ਓਹੀ ਪੁਰਾਣੀ ਜਈ

ਮੇਰੇ ਪਿਆਰ ਦੀ ਅਜਬ ਕਹਾਣੀ ਜਈ,



ਨਾ ਨਾਵਾਂ ਸੀ, ਪਰਛਾਵਾਂ ਸੀ

ਮੇਰੇ ਦਿਲ ਵਿਚ ਓਹਨੂੰ ਦੁਆਵਾਂ ਸੀ,

ਉਹ ਕਦੇ-ਕਦੇ ਆ ਨਾਲ ਬਹਿੰਦੀ

ਕਦੇ ਲੱਗਦਾ ਜਿਵੇਂ ਛਲਾਵਾ ਸੀ,

ਖੌਰੇ ਕਿਸ ਰੂਹ ਦੀ ਜਾਈ ਸੀ

ਇੱਕ ਬਾਬੇ ਗੱਲ ਸੁਣਾਈ ਸੀ

ਆਵੇ ਸਮਝ ਨਾ ਧੀ-ਧਿਆਣੀ ਜਈ

ਮੇਰੇ ਪਿਆਰ ਦੀ ਅਜਬ ਕਹਾਣੀ ਜਈ,


ਇੱਕ ਸੁਪਨਾ ਸੀ, ਇੱਕ ਉਪਮਾਅ ਸੀ

ਕੀਤਾ ਗੁਨਾਹ ਕੋਈ ਜਿਵੇਂ ਲੁਕਮਾ ਸੀ,

ਆ ਖੁਆਬਾਂ ਵਿੱਚ ਜਤਾਉਂਦੀ ਸੀ

ਕਿਸੇ ਰਾਜੇ ਦਾ ਜਿਵੇਂ ਹੁਕਮਾ ਸੀ,

ਉਹ ਸੁਪਨੇ ਅੱਜ ਵੀ ਚਾਹੁੰਦਾ ਹਾਂ

ਓਹ ਨਗਮੇ ਅੱਜ ਵੀ ਗਾਉਂਦਾ ਹਾਂ

ਏਸੇ ਯਾਦ 'ਚ ਕਲਮ ਚਲਾਈ

ਜਿਵੇਂ ਜੱਟ ਕਰਦਾ ਹਲ੍ਹ-ਵਾਈ

ਲਾਏ ਫ਼ਸਲ ਨੂੰ ਪਹਿਲੇ ਪਾਣੀ ਜਈ

ਮੇਰੇ ਪਿਆਰ ਦੀ ਅਜਬ ਕਹਾਣੀ ਜਈ |

Sunday, October 17, 2010

Monday, August 30, 2010

ਦਿਲ ਕਠੋਰ 'ਨੀ ਹੋਇਆ

ਹੁਣ ਤਾਂ ਦਿਲ ਭਰਿਆ-ਭਰਿਆ ਜਿਹਾ ਰਹਿੰਦਾ,
ਕਿਸੇ ਗੱਲੋਂ ਠਰਿਆ-ਠਰਿਆ ਜਿਹਾ ਰਹਿੰਦਾ,
ਪਤਾ ਨੀ ਏਹਦੇ ਦਿਨ ਪੂਰੇ ਹੋ ਚੱਲੇ
ਪਤਾ ਨੀ ਇਹ ਕਿਸੇ ਦੇ ਵਸ ਪੈ ਗਿਆ
ਬੱਸ ਐਵੇ ਮਰਿਆ-ਮਰਿਆ ਜਿਹਾ ਰਹਿੰਦਾ,
'ਸਰਤਾਜ' ਤਾਂ ਕਹਿੰਦਾ ਸੀ 'ਦਿਲ ਕਠੋਰ ਹੋ ਗਿਆ'
ਪਰ ਇਹ ਤਾਂ ਸਾਲਾ ਡਰਿਆ-ਡਰਿਆ ਜਿਹਾ ਰਹਿੰਦਾ |

Sunday, August 8, 2010

ਠਰਕੀ ਮਾਸਟਰ ਜੀ

ਇੱਕ ਥੋੜੇ ਕੋਲ ਮਾਸਟਰ ਜੀ ਸ਼ਕਾਇਤ ਲਾਉਣੀ
ਇਸ ਕੰਮ ਲਈ ਕਦੋਂ ਦੀ ਫਿਰਦੀ ਸੀ,
ਇਹ ਕਿੱਥੋਂ ਤੋਰਾਂ ਕਿੱਥੇ ਜਾ ਮੁੱਕੇ
ਇਸ ਗੱਲ ਦੀ ਹਿੰਮਤ ਨਹੀ ਮਿਲਦੀ ਸੀ,
ਨਿੱਤ ਜਮਾਤ ਵਿੱਚ ਛੇੜੇ ਮੈਨੂੰ ਇੱਕ ਮੁੰਡਾ
ਆ ਵੱਡੇ ਚੂੰਡਾ, ਜਮਾ ਲੱਗੇ ਗੁੰਡਾ,
ਓਹਦੀਆ ਅੱਖਾਂ ਨੂੰ ਦੇਖਕੇ ਭੈਅ ਆਉਦਾ
ਡੇਲਾ ਤਹਿ ਆਉਦਾ, ਲਾਲੀ ਲੈ ਆਉਦਾ,
ਬੜਾ ਵਰਜਿਆ ਮੈਂ ਸ਼ਕਾਇਤ ਤੇਰੀ ਕਰ ਦਊਗੀ
ਆਕੜ ਕੱਢ ਦਊਗੀ, ਥੱਪੜ ਧਰ ਦਊਗੀ,
ਪਰ ਜਿਹੜੇ ਕੰਜਰ ਤੇ ਢੀਠ ਉਹ ਕਿੱਥੋਂ ਮੰਨਣ
ਖਹਿ-ਖਹਿ ਲੰਘਣ, ਨਾ ਕਿਸੇ ਕੋਲੋਂ ਸੰਗਣ,
ਹੱਥ ਜੋੜਕੇ ਥੋਨੂੰ ਫਰਿਆਦ ਕਰਦੀ
ਇਸ ਮਾਮਲੇ ਨੂੰ ਜੜ੍ਹ ਤੋਂ ਵੱਡੋ ਛੇਤੀ,
ਮੇਰੀ ਰਾਤਾਂ ਦੀ ਨੀਂਦ ਹਰਾਮ ਕੀਤੀ
ਓਸ ਕੰਜਰ ਦੇ ਡੇਲਿਆ ਨੂੰ ਕੱਢੋ ਛੇਤੀ|

ਗੱਲ ਸੁਣ ਮਾਸਟਰ ਦੇ ਕੰਨ ਖੜੇ ਹੋਗੇ
ਬੈਠਾ ਕੁਰਸੀ ਤੇ ਸੈੱਟ ਜਿਹਾ ਹੋਣ ਲੱਗਾ,
ਗਾੜੂ ਬਾਤਾਂ ਦਾ ਭੁੱਖ ਮਿਟਾਉਣ ਦੇ ਲਈ
ਗੱਲਾਂ-ਗੱਲਾਂ ਵਿੱਚ ਕੁੜੀ ਨੂੰ ਟੋਹਣ ਲੱਗਾ,
ਕਹਿੰਦਾ!
ਆਈ ਮੇਰੇ ਕੋਲ ਨਾ ਜਮਾ ਘਬਰਾਅ ਗੁੱਡੀ
ਕੋਲ ਆ ਗੁੱਡੀ, ਗੱਲ ਸਮਝਾਅ ਗੁੱਡੀ,
ਬਿਨਾਂ ਸਮਝਿਆ ਨਾ ਮਸਲੇ ਦੀ ਜੜ੍ਹ ਲੱਭੇ
ਆਉਣ ਚੜੇ ਸੱਭੇ, ਲੋਕੀ ਬੜੇ ਕੱਬੇ,
ਘਰ ਮੁੰਡੇ ਦੇ ਕਿਵੇ ਮੈਂ ਦੇਊ ਉਲਾਭਾ
ਮਾਂ ਪਾਊ ਚਾਂਭਾ, ਕਿਵੇਂ ਬਾਤ ਸਾਂਭਾ,
ਸਾਰਾ ਹੋਊ ਜੇ ਗੱਲ ਦਾ ਗਿਆਨ ਪੱਲੇ
ਮੈਂ ਬੂਥੇ ਦੇਦੂ ਗੱਲੇ, ਢਾਉ ਕੱਲੇ-ਕੱਲੇ,
ਲੈਣਾ ਹੱਲ ਜੇ ਦੱਸਦੇ ਗੱਲ ਸਾਰੀ
ਤੇਰੇ ਹੱਕ ਵਿੱਚ ਫੈਸਲਾ ਸੁਣਾਵਾਗੇ,
ਜਿਹੜਾ ਰਾਂਝਾ ਖੁਦ ਨੂੰ ਕਹਾਉਣ ਲੱਗਾ
ਓਹਨੂੰ ਬੰਦੇ ਦਾ ਪੁੱਤ ਬਣਾਵਾਗੇ|

ਜਦੋਂ ਦੇਤੀ ਮਾਸਟਰ ਨੇ ਵੀ ਹੱਲਾ-ਸ਼ੇਰੀ
ਹੋਂਸਲਾ ਕੁੜੀ ਦਾ ਵੀ ਪਹਿਲਾਂ ਨਾਲੋਂ ਹੋਇਆ ਦੂਣਾ,
ਜਿਵੇਂ ਕਹਿੰਦੇ ਨੇ ਇਹਨਾਂ ਕੋਲ ਹਥਿਆਰ ਵੱਡਾ
ਮਿਰਗ ਅੱਖਾਂ 'ਚੋਂ ਕਰਤਾ ਸ਼ੁਰੂ ਰੋਣਾ,
ਕਹਿੰਦੀ!
ਪਹਿਲਾਂ ਰਸਤੇ ਦੇ ਵਿੱਚ ਹੀ ਘੇਰਦਾ ਸੀ
ਜਾਭਾ ਦੇਅੜਦਾ ਸੀ, ਨਾਲੇ ਛੇੜਦਾ ਸੀ,
ਕਿਹਾ ਕੁੱਝ ਨਾ ਏਸ ਨੇ ਅੱਤ ਚੁੱਕੀ
ਖੌਰੇ ਖਾਂਦਾ ਭੁੱਕੀ, ਸਭ ਨੂੰ ਸਮਝੇ ਦੁੱਕੀ,
ਹੁਣ ਜਮਾਤ 'ਚ ਵੀ ਸ਼ੁਰੂ ਕੀਤੀ ਛੇੜਖਾਨੀ
ਬਣੇ ਦਿਲਜਾਨੀ, ਕਰੇ ਮਨ-ਮਾਨੀ,
ਸਭ ਸੰਘੀ-ਸਾਥੀ ਮੈਨੂੰ ਖਿਝਾਉਣ ਲੱਗੇ
ਗਾਣੇ ਗਾਉਣ ਲੱਗੇ, ਰੌਲਾ ਪਾਉਣ ਲੱਗੇ,
ਮੈਨੂੰ ਦੱਸਦੀ ਨੂੰ ਵੀ ਸ਼ਰਮ ਆਵੇ
ਜੈ-ਵੱਡੇ ਦੀਆਂ ਕਾਲੀਆ ਕਰਤੂਤਾਂ ਨੂੰ,
ਮੈਂ ਸੁਣਿਆ ਸੀ ਰੱਬ ਨੇ ਤਾਂ ਬਣਾਇਆ ਬੰਦਾ
ਕੀਹਨੇ ਛੱਡਿਆ ਧਰਤੀ ਤੇ ਯਮਦੂਤਾਂ ਨੂੰ|

ਜਦੋਂ ਸੁਣੀ ਮਾਸਟਰ ਨੇ ਗੱਲ ਹਰਕਤਾਂ ਦੀ
ਓਹਨੂੰ ਲੱਗਿਆ ਕੁੜੀ ਹੁਣ ਖੁੱਲ ਚੱਲੀ,
ਕੀ ਗੱਲ ਕਹਿਣੀ, ਹੈ ਖੜੀ ਕਿੱਥੇ,
ਹੋਲੀ-ਹੋਲੀ ਇਹ ਵੀ ਹੁਣ ਭੁੱਲ ਚੱਲੀ,
ਕਹਿੰਦਾ!
ਮੁੰਡਾ ਮੈਨੂੰ ਵੀ ਨਾ ਓਹ ਸ਼ਰੀਫ਼ ਜਾਪੇ
ਓਹਦੇ ਕੰਜਰ ਮਾਪੇ, ਪੁਲਿਸ ਮਾਰੇ ਛਾਪੇ,
ਮੈਨੂੰ ਲਗਦਾ ਸੀ ਇੱਲਤ ਕੋਈ ਕਰੂ ਪੁੱਠੀ
ਕੱਲ ਰੇਹੜੀ ਲੁੱਟੀ, ਜਦੋਂ ਹੋਈ ਛੁੱਟੀ,
ਇਹ ਵੀ ਦੱਸਦੇ ਜੇ ਹਰਕਤ ਕੋਈ ਕੀਤੀ ਲੁੱਚੀ
ਤੇਰੀ ਸੋਚ ਉੱਚੀ, ਮੈਨੂੰ ਜਾਪੇ ਸੁੱਚੀ,
ਡਾਕਟਰ, ਵਕੀਲ ਤੇ ਗੁਰੂ ਕੋਲੋਂ ਕਾਹਦਾ ਓਹਲਾ
ਕਿੱਥੇ ਮਾਰੇ ਠੋਲਾ, ਦੱਸ ਪੋਲਾ-ਪੋਲਾ,
ਸਿਵਾਏ ਮੇਰੇ ਨਾ ਏਥੇ ਕੋਈ ਹੋਰ ਸੁਣੇ
ਹੋਈ ਊਚ-ਨੀਚ ਜੋ ਓਹ ਸਾਰੀ ਬੋਲ ਛੱਡੀ,
ਜੇ ਆਖੇ ਦਰਵਾਜ਼ਾ ਵੀ ਭੇੜ ਦਿੰਨਾ
ਭੇਦ ਪਰਦੇ ਵਾਲੇ ਵੀ ਹੁਣ ਫੋਲ ਛੱਡੀ|

ਮਾਸਟਰ ਹੋ ਉਤਾਵਲਾ ਇਹ ਵੀ ਭੁੱਲ ਬੈਠਾ
ਕਿਉਂ ਉਸਦੇ ਕੋਲ ਇਹ ਸ਼ਕਾਇਤ ਆਈ,
ਨਾ ਕੁੜੀ ਦੀ ਸੁਣੇ ਨਾ ਕੋਈ ਹੱਲ ਲੱਭੇ
ਸਿਰ ਤੇ ਠਰਕ ਭੋਰਨ ਦੀ ਬੱਸ ਧੁੰਦ ਛਾਈ,
ਕਹਿੰਦਾ!
ਮੈਂ ਤੈਨੂੰ ਦੋਸਤ ਮੰਨਾ ਫੇਰ ਸੰਗ ਕਿਹੜੀ
ਰੱਖੇ ਬੁੱਲ ਲੇਹੜੀ, ਜਾਵੇ ਅੱਖਾਂ ਭੇੜੀ,
ਆਜਾ ਨੇੜੇ ਮੇਰੇ ਗੱਲ ਕਿਉਂ ਨਾ ਸੁਣੇ
ਕਾਹਤੋਂ ਭਾਅਲੇ ਠੁਣੇ, ਜਾਵੇ ਦੂਰੀ ਬੁਣੇ,
ਰੋ-ਰੋ ਅੱਖਾਂ ਨੂੰ ਕਰੀ ਲਾਲ ਬੈਠੀ
ਚਲਾਈ ਖਾਲ ਬੈਠੀ, ਰੂਪ ਨੂੰ ਗਾਲ ਬੈਠੀ,
ਦੇਖ ਹੰਝੂਆ ਨੂੰ ਲੱਗੇ ਕੋਈ ਕਰਿਆ ਧੱਕਾ
ਕੰਮ ਹੋਇਆ ਪੱਕਾ, ਕੰਜਰ ਨੇ ਜੜਿਆ ਯੱਕਾ,
ਐਵੇਂ ਡੁਸਕ ਨਾ ਬਹਿਜਾ ਤੂੰ ਕੋਲ ਮੇਰੇ
ਲੈ ਬੁੱਕਲ 'ਚ ਤੈਨੂੰ ਵਰਾਵਾ ਨੀ,
ਪਾ ਪਿੱਲ ਜੋ ਸਮਝੇ ਵੱਡੀ ਮੱਲ ਮਾਰੀ
ਧਾਰਾ ਓਹਤੇ 376 ਲਵਾਮਾ ਨੀ|

ਦੇਖ ਲੱਛਣਾ ਨੂੰ ਕੁੜੀ ਵੀ ਸੋਚੀਂ ਪੈ ਗਈ
ਮਾਸਟਰ ਕਿਹੜੀਆ ਲੀਹਾਂ ਤੇ ਜਾ ਚੜਿਆ,
ਹੋਈ ਛੇੜਖਾਨੀ ਜਾਂਦਾ ਕਿੱਧਰ ਤੁਰੀ
ਕੋਜੀ ਗੱਲ ਦਾ ਪੱਲਾ ਏਹਨੇ ਠਾ ਫੜਿਆ,
ਕਹਿੰਦੀ!
ਮੈਨੂੰ ਲੱਗਦਾ ਤੇਰਾ ਵੀ ਪਿੰਡ 'ਚੱਕ' ਹੋਊ
ਜਮਾ ਪੱਕ ਹੋਊ, ਨਾ ਕਿਸੇ ਸ਼ੱਕ ਹੋਊ,
ਬੁਝਾਰਤਾਂ 'ਲਾਡੀ' ਵਾਗੂੰ ਜੋ ਪਾਈ ਜਾਨੈ
ਗੱਲ ਘੁਮਾਈ ਜਾਨੈ, ਸਿਰ ਖਾਈ ਜਾਨੈ,
ਮੈਂ ਸਭ ਜਾਣਾ ਜੋ ਤੂੰ ਭਾਲਦਾ ਏ
ਅੰਦਰ ਜਾਲਦਾ ਏ, ਸਮਾਂ ਗਾਲਦਾ ਏ,
ਚਿੱਤ ਕਰੇ ਮੈਂ ਤੇਰੇ ਉੱਤੇ ਫੇਰਾਂ ਜੁੱਤੀ
ਗੱਲ ਕਰੇ ਕੁੱਤੀ, ਤੇਰੀ ਅਕਲ ਸੁੱਤੀ,
ਲੱਗਦਾ ਮਾਸਟਰ ਮੈ ਐਨੀ ਲਿਹਾਜ ਕਰਦੀ
ਤੇਰੇ ਕੋਲ ਪੜ੍ਹਦੀ, ਤੇਰੀਆ ਤਾਂ ਜਰਦੀ,
ਮਿਲੂ ਰਾਹ ਕੋਈ ਤਾਂ ਤੇਰੇ ਕੋਲ ਆਈ
ਤੂੰ ਵੀ ਹਵਸ ਵਿੱਚ ਆ ਸਾਹ ਸੂਤੀ ਫਿਰਦਾ,
ਮਾਰ ਮੱਥੇ ਤੇ ਹੱਥ ਕੀ ਇੱਕ ਨੂੰ ਰੋਵਾਂ
ਇੱਥੇ ਸਾਰੇ ਦਾ ਸਾਰਾ ਆਵਾ ਊਤੀ ਫਿਰਦਾ|

Wednesday, July 14, 2010

ਨਾਨਕ ਦੁਖੀਆ ਸਭ ਸੰਸਾਰ....

ਜਿੱਧਰ ਦੇਖੋ ਕਾਵਾਂ ਰੌਲੀ,
ਜਨਤਾ ਦੇਖਕੇ ਆਉਂਦੀ ਤੌਣੀ,
ਦੁੱਖਾਂ ਨੇ ਸਭ ਤੇ ਪਾ ਲਈ ਛਾਉਣੀ,
ਸਾਰੇ ਰੋਂਦੇ ਵਾਰੋ-ਵਾਰ
ਨਾਨਕ ਦੁਖੀਆ ਸਭ ਸੰਸਾਰ....

ਇੱਕ ਅੱਜ-ਕਲ ਦੇ ਉਦਯੋਗ-ਪਤੀ,
ਪੈਸੇ ਪਿੱਛੇ ਹੋਏ ਸਤੀ,
ਕੰਮ ਵਿੱਚ ਚਾਹੁੰਦੇ ਐਸੀ ਗਤੀ,
ਜਿਹੜੀ ਦੇਵੇ ਸੀਨਾ ਠਾਰ
ਨਾਨਕ ਦੁਖੀਆ ਸਭ ਸੰਸਾਰ....

ਕਿੱਧਰ ਤੁਰਪੇ ਮੁੰਡੇ ਪੜਾਕੂ,
ਕੁੜੀਆਂ ਪਿਛੇ ਹੋਏ ਲੜਾਕੂ,
ਇੱਕ ਗੱਲ ਕਹਿ ਕੇ ਕੱਢਦੇ ਚਾਕੂ
ਕਾਹਤੋਂ ਛੇੜੀ ਮੇਰੀ ਨਾਰ
ਨਾਨਕ ਦੁਖੀਆ ਸਭ ਸੰਸਾਰ....

ਛੜੇ ਦੀ ਸੁਣ ਲੋ ਓਹ ਵੀ ਰੋਵੇ,
ਤੀਵੀਂ ਦਾ ਦੁੱਖ ਕਿੱਦਾਂ ਢੋਵੇ,
ਕਿਸ ਨੂੰ ਰਾਣੀ ਹਾਰ ਪਰੋਵੇ,
ਪਿਆਰ ਨਾਲ ਆਖੇ ਕੀਹਨੂੰ ਯਾਰ
ਨਾਨਕ ਦੁਖੀਆ ਸਭ ਸੰਸਾਰ....

ਠਾਂਗਰ ਦੀ ਠਾਂਗਰ ਨਾਲ ਬਹਿਣੀ,
ਚੱਜ ਦੀ ਗੱਲ ਨਾ ਕਦੇ ਵੀ ਕਹਿਣੀ,
ਅਕਲ ਜੋ ਦਿੱਤੀ ਓਹੀ ਰਹਿਣੀ,
ਚਾਹੇ ਬਣਜੇ ਘਰ ਦੀ ਸਰਕਾਰ
ਨਾਨਕ ਦੁਖੀਆ ਸਭ ਸੰਸਾਰ....

'ਲਾਡੀ' ਬੈਠਾ ਸੋਚੀਂ ਪੈ ਗਿਆ
ਕੀਹਤੇ ਵਾਰ ਚਲਾਵੇ,
ਕੀਹਦੇ ਦਰ ਤੇ ਮੱਥੇ ਟੇਕੇ
ਕੀਹਨੂੰ ਨਿੱਤ ਧਿਆਵੇ,
ਕੀਹਦੀ ਮਾਂ ਨੂੰ ਆਖੇ ਮਾਸੀ
ਕੀਹਦੇ ਹੱਕ ਨੂੰ ਖਾਵੇ,
ਕਾਹਤੋਂ ਭਵਰਾਂ ਵਿੱਚ ਉਲਝਾਵੇ
ਇਸ ਤੋਂ ਚੰਗਾ ਦੇਵੇ ਮਾਰ
ਨਾਨਕ ਦੁਖੀਆ ਸਭ ਸੰਸਾਰ....

ਜਦੋ ਆਉਣਾ ਇੱਕ ਬੁਲਾਵਾ,
ਫਿਰ ਹੋਣਾ ਸਭ ਨੂੰ ਪਛਤਾਵਾ,
ਦੁੱਖਾਂ ਤੇ ਹੁਣ ਬੋਲੀਏ ਧਾਵਾ,
ਆਜੋ ਚੜ੍ਹਾਈਏ ਨਾਮ ਖੁਮਾਰ
ਨਾਨਕ ਦੁਖੀਆ ਸਭ ਸੰਸਾਰ....

Saturday, July 3, 2010

Saturday, May 15, 2010

ਚੰਗਾ ਲਗਦਾ..... Converse of 'ਤੰਗ ਕਰਦਾ' (ਦੇਬੀ ਮਖਸੂਸਪੁਰੀ)

ਦੁੱਖ ਵੇਲੇ ਖੁਸ਼ੀ ਦਾ ਖ਼ਿਆਲ ਚੰਗਾ ਲਗਦਾ,
ਗਰਮੀ ਦੇ ਸਤਾਇਆ ਨੂੰ ਸਿਆਲ਼ ਚੰਗਾ ਲਗਦਾ,
ਡਾਕਟਰ ਨਾ ਮਰੀਜ਼ ਤੋਰੇ ਦਵਾਈ ਤੋਂ ਵਗੈਰ ਕਦੇ
ਅਮਲੀ ਨੂੰ ਸਵੇਰ ਵੇਲ਼ੇ ਮਾਲ ਚੰਗਾ ਲਗਦਾ,
ਬੱਚੇ ਦੁਖੀ ਹੋਣ ਜੇ ਖੇਡਣੋ ਹਟਾਅ ਦੇਈਏ
ਪੇਪਰ 'ਚ ਸੌਖ਼ਾ ਜਿਹਾ ਸਵਾਲ ਚੰਗਾ ਲਗਦਾ,
ਟਿਕਣ ਨਾ ਦੇਵੇ ਇਹ ਦੁਨੀਆ ਦੋਹਾਂ ਪਾਸਿਓ
ਸ਼ਿਕਾਰੀ ਨੂੰ ਹਰ ਵੇਲ਼ੇ ਜਾਲ਼ ਚੰਗਾ ਲਗਦਾ,
ਚੰਗਾ ਸਮਾਂ ਕਿਸੇ ਦਾ ਵੀ ਸਦਾ ਲਈ ਨੀ ਚੱਲਦਾ
ਦੁਸ਼ਮਣ ਜੇ ਹੋਜਵੇ ਕੰਗਾਲ ਚੰਗਾ ਲਗਦਾ,
ਅੱਲੜਾਂ ਦੀ ਅੱਖ ਸੂਟਾਂ, ਗਹਿਣਿਆਂ ਤੇ ਰਹਿੰਦੀ
'ਲਾਡੀ' ਵਰਗਿਆ ਨੂੰ ਜਵਾਨੀ ਵਾਲ਼ਾ ਸਾਲ ਚੰਗਾ ਲਗਦਾ,