ਜਿੱਧਰ ਦੇਖੋ ਕਾਵਾਂ ਰੌਲੀ,
ਜਨਤਾ ਦੇਖਕੇ ਆਉਂਦੀ ਤੌਣੀ,
ਦੁੱਖਾਂ ਨੇ ਸਭ ਤੇ ਪਾ ਲਈ ਛਾਉਣੀ,
ਸਾਰੇ ਰੋਂਦੇ ਵਾਰੋ-ਵਾਰ
ਨਾਨਕ ਦੁਖੀਆ ਸਭ ਸੰਸਾਰ....
ਇੱਕ ਅੱਜ-ਕਲ ਦੇ ਉਦਯੋਗ-ਪਤੀ,
ਪੈਸੇ ਪਿੱਛੇ ਹੋਏ ਸਤੀ,
ਕੰਮ ਵਿੱਚ ਚਾਹੁੰਦੇ ਐਸੀ ਗਤੀ,
ਜਿਹੜੀ ਦੇਵੇ ਸੀਨਾ ਠਾਰ
ਨਾਨਕ ਦੁਖੀਆ ਸਭ ਸੰਸਾਰ....
ਕਿੱਧਰ ਤੁਰਪੇ ਮੁੰਡੇ ਪੜਾਕੂ,
ਕੁੜੀਆਂ ਪਿਛੇ ਹੋਏ ਲੜਾਕੂ,
ਇੱਕ ਗੱਲ ਕਹਿ ਕੇ ਕੱਢਦੇ ਚਾਕੂ
ਕਾਹਤੋਂ ਛੇੜੀ ਮੇਰੀ ਨਾਰ
ਨਾਨਕ ਦੁਖੀਆ ਸਭ ਸੰਸਾਰ....
ਛੜੇ ਦੀ ਸੁਣ ਲੋ ਓਹ ਵੀ ਰੋਵੇ,
ਤੀਵੀਂ ਦਾ ਦੁੱਖ ਕਿੱਦਾਂ ਢੋਵੇ,
ਕਿਸ ਨੂੰ ਰਾਣੀ ਹਾਰ ਪਰੋਵੇ,
ਪਿਆਰ ਨਾਲ ਆਖੇ ਕੀਹਨੂੰ ਯਾਰ
ਨਾਨਕ ਦੁਖੀਆ ਸਭ ਸੰਸਾਰ....
ਠਾਂਗਰ ਦੀ ਠਾਂਗਰ ਨਾਲ ਬਹਿਣੀ,
ਚੱਜ ਦੀ ਗੱਲ ਨਾ ਕਦੇ ਵੀ ਕਹਿਣੀ,
ਅਕਲ ਜੋ ਦਿੱਤੀ ਓਹੀ ਰਹਿਣੀ,
ਚਾਹੇ ਬਣਜੇ ਘਰ ਦੀ ਸਰਕਾਰ
ਨਾਨਕ ਦੁਖੀਆ ਸਭ ਸੰਸਾਰ....
'ਲਾਡੀ' ਬੈਠਾ ਸੋਚੀਂ ਪੈ ਗਿਆ
ਕੀਹਤੇ ਵਾਰ ਚਲਾਵੇ,
ਕੀਹਦੇ ਦਰ ਤੇ ਮੱਥੇ ਟੇਕੇ
ਕੀਹਨੂੰ ਨਿੱਤ ਧਿਆਵੇ,
ਕੀਹਦੀ ਮਾਂ ਨੂੰ ਆਖੇ ਮਾਸੀ
ਕੀਹਦੇ ਹੱਕ ਨੂੰ ਖਾਵੇ,
ਕਾਹਤੋਂ ਭਵਰਾਂ ਵਿੱਚ ਉਲਝਾਵੇ
ਇਸ ਤੋਂ ਚੰਗਾ ਦੇਵੇ ਮਾਰ
ਨਾਨਕ ਦੁਖੀਆ ਸਭ ਸੰਸਾਰ....
ਜਦੋ ਆਉਣਾ ਇੱਕ ਬੁਲਾਵਾ,
ਫਿਰ ਹੋਣਾ ਸਭ ਨੂੰ ਪਛਤਾਵਾ,
ਦੁੱਖਾਂ ਤੇ ਹੁਣ ਬੋਲੀਏ ਧਾਵਾ,
ਆਜੋ ਚੜ੍ਹਾਈਏ ਨਾਮ ਖੁਮਾਰ
ਨਾਨਕ ਦੁਖੀਆ ਸਭ ਸੰਸਾਰ....
No comments:
Post a Comment