ਮੈ ਸਾਹਿਜ਼ਾਦਾ ! ਕਿਸੇ ਸੁੰਨੇ ਜੰਗਲ 'ਚ ਤੁਰਿਆ ਜਾ ਰਿਹਾ ਸੀ,
ਅਚਾਨਕ ਹੀ ਰਿਓਹ ਦੀ ਝੋਲੀ ਮੁੱਕਣ ਦਾ ਅਹਿਸਾਸ ਹੋਇਆ
ਜਦੋਂ ਓਸ ਜੰਗਲ 'ਚੋਣ ਬਾਹਰ ਆਇਆ
ਤਾਂ ਮੇਰੇ ਕੰਨੀ ਇੱਕ ਤਿੱਖੀ ਕੂਕ ਪਈ,
ਮੇਰੀ ਮਾਂ ਉੱਤੇ ਨਸ਼ੇ ਦਾ ਅਸਰ ਸ਼ੁਰੂ ਹੋ ਗਿਆ ਸੀ
ਬੇ-ਮੁੱਖ ਹੋ ਕੇ ਪਰਤ ਰਹੇ ਦਾ ਮੇਰਾ ਦਿਲ ਜ਼ੋਰ ਨਾਲ ਹਿੱਲਿਆ,
ਡੇਕ ਤੇ ਪਿਆ ਚਿੜ੍ਹੀ ਦਾ ਆਲ੍ਹਣਾਂ ਅੱਜ ਫੇਰ ਸੁੰਨਾ ਸੀ
ਇਹ ਸਾਂਝ ਵੀ ਕਿਸੇ ਡੂੰਘੇ ਰਿਸ਼ਤੇ ਦੀ ਪ੍ਰਤੀਕ ਹੈ,
ਕੁੜੀਆਂ ਤੇ ਚਿੜ੍ਹੀਆਂ ਦੀ ਸਮੱਸਿਆ ਵੀ ਇੱਕੋ ਹੀ ਸੀ
ਕਈ ਬੇ-ਜ਼ੁਬਾਨਿਆ ਨੂੰ ਕੁੱਝ 'ਨੀ ਪਤਾ ਓਹ ਰੋਜ਼ ਕੀ ਖਾਂਦੇ ਹਨ,
ਮੈਨੂੰ ਅੱਜ ਰੋਟੀ ਤੇ ਪਈ ਮਖਣੀ ਵੀ ਯੂਰੀਏ ਦੀ ਮੁੱਠ ਜਾਪੀ
ਵਧਾਈਆ ਦੀ ਸਾਰੀ ਗਲੀ 'ਚ ਗੂੰਜ ਫੈਲ ਗਈ,
ਇੱਕ ਦਾਈ ਦਾਦੀ ਬਣੀ ਸੀ ਵੱਡੇ ਅਪ੍ਰੇਸ਼ਨ ਦੀ ਮਦਦ ਨਾਲ.......
No comments:
Post a Comment