ਦੁੱਖ ਵੇਲੇ ਖੁਸ਼ੀ ਦਾ ਖ਼ਿਆਲ ਚੰਗਾ ਲਗਦਾ,
ਗਰਮੀ ਦੇ ਸਤਾਇਆ ਨੂੰ ਸਿਆਲ਼ ਚੰਗਾ ਲਗਦਾ,
ਡਾਕਟਰ ਨਾ ਮਰੀਜ਼ ਤੋਰੇ ਦਵਾਈ ਤੋਂ ਵਗੈਰ ਕਦੇ
ਅਮਲੀ ਨੂੰ ਸਵੇਰ ਵੇਲ਼ੇ ਮਾਲ ਚੰਗਾ ਲਗਦਾ,
ਬੱਚੇ ਦੁਖੀ ਹੋਣ ਜੇ ਖੇਡਣੋ ਹਟਾਅ ਦੇਈਏ
ਪੇਪਰ 'ਚ ਸੌਖ਼ਾ ਜਿਹਾ ਸਵਾਲ ਚੰਗਾ ਲਗਦਾ,
ਟਿਕਣ ਨਾ ਦੇਵੇ ਇਹ ਦੁਨੀਆ ਦੋਹਾਂ ਪਾਸਿਓ
ਸ਼ਿਕਾਰੀ ਨੂੰ ਹਰ ਵੇਲ਼ੇ ਜਾਲ਼ ਚੰਗਾ ਲਗਦਾ,
ਚੰਗਾ ਸਮਾਂ ਕਿਸੇ ਦਾ ਵੀ ਸਦਾ ਲਈ ਨੀ ਚੱਲਦਾ
ਦੁਸ਼ਮਣ ਜੇ ਹੋਜਵੇ ਕੰਗਾਲ ਚੰਗਾ ਲਗਦਾ,
ਅੱਲੜਾਂ ਦੀ ਅੱਖ ਸੂਟਾਂ, ਗਹਿਣਿਆਂ ਤੇ ਰਹਿੰਦੀ
'ਲਾਡੀ' ਵਰਗਿਆ ਨੂੰ ਜਵਾਨੀ ਵਾਲ਼ਾ ਸਾਲ ਚੰਗਾ ਲਗਦਾ,
ਧੰਨਵਾਦ ਜੀ.....
ReplyDelete